Keywords

usa
dtnlogos
dtnindia
primeministernarendramodi
ludhiana bjp
dtnnews
social justice and empowerment
mansukhbhai dhanjibhai vasava
tribal affairs
raosaheb dadarao danve
food and public distribution
vishnu deo sai
sudarshan bhagat
pranab mukherjee
shri mohd hamid ansari
manohar lal khattar
ramshankar katheria
rashtriya sikh sangat
dtndefensetechnologynews
harisreenivasan
dtn
america
mines
steel
newyork
india
punjab
singh
unga
consumer affairs
bjp
prime minister of india
bjym
narendra modi
sukhminderpal singh grewal
grewal
sukhminderpal
madisonsquaregarden
vidhan sabha halka west


Authorizations, license

Visible by: Everyone
All rights reserved

111 visits

19 ਜੁਲਾਈ 2015 ਲੁਧਿਆਣਾ ਤੋਂ ਸ਼ੁਰੂ ਹੋਈ ਯਾਤਰਾ ਹਰਿਮੰਦਿਰ ਸਾਹਿਬ ਵਿੱਖੇ ਅਰਦਾਸ, ਦੁਰਗਿਆਨਾ ਮੰਦਿਰ ਅਤੇ ਭਗਵਾਨ ਵਾਲਮੀਕ

19 ਜੁਲਾਈ 2015 ਲੁਧਿਆਣਾ ਤੋਂ ਸ਼ੁਰੂ ਹੋਈ ਯਾਤਰਾ ਹਰਿਮੰਦਿਰ ਸਾਹਿਬ ਵਿੱਖੇ ਅਰਦਾਸ, ਦੁਰਗਿਆਨਾ ਮੰਦਿਰ ਅਤੇ ਭਗਵਾਨ ਵਾਲਮੀਕ
ਲੁਧਿਆਣਾ :
ਭਾਜਪਾ ਕਿਸਾਨ ਮੋਰਚੇ ਦੇ ਰਾਸ਼ਟਰੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਹਿੰਦੂ - ਸਿੱਖਾਂ ਦੇ ਵਿੱਚ ਪਾਈਆ ਜਾ ਰਹੀਆ ਦਰਾਰਾਂ ਦੇ ਚਲਦੇ ਪੰਜਾਬ ਵਿੱਚ ਹਿੰਦੂ-ਸਿੱਖ ਏਕਤਾ ਬਰਕਰਾਰ ਰੱਖਣ, ਨਸ਼ਾਖੋਰੀ, ਭ੍ਰਿਸ਼ਟਾਚਾਰ, ਕੇਬਲ, ਟਰਾਂਸਪੋਰਟ ਅਤੇ ਰੇਤ ਮਾਫਿਆ ਤੋਂ ਮੁਕਤੀ ਅਤੇ ਹਰੇ-ਭਰੇ ਪੰਜਾਬ ਲਈ ਅਰਦਾਸ ਯਾਤਰਾ 19 ਜੁਲਾਈ, 2015 ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਤੋਂ ਸਵੇਰੇ 7.30 ਵਜੇ ਸ਼ੁਰੂ ਹੋਵੇਗੀ। ਜਲੰਧਰ ਬਾਈਪਾਸ ਤੋਂ ਸ਼ੁਰੂ ਹੋਈ ਅਰਦਾਸ ਯਾਤਰਾ ਲਾਡੋਵਾਲ, ਫਿੱਲੌਰ,ਗੋਰਾਇਆ, ਫਗਵਾੜਾ ਦੇ ਰਸਤੇ ਜਾਲੰਧਰ ਸਥਿਤ ਸਰਕਟ ਹਾਊਸ ਹੁੰਦੇ ਹੋਏ ਕਰਤਾਰਪੁਰ, ਬਿਆਸ ਦੇ ਰਸਤੇ ਅਮ੍ਰਿਤਸਰ ਸਥਿਤ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਸੈਂਕੜੇ ਲੋਕਾਂ ਵੱਲੋਂ ਸਰਬਤ ਦੇ ਭਲੇ ਦੀ ਅਰਦਾਸ, ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕਿ ਤੀਰਥ ਵਿਖੇ ਪ੍ਰਾਥਨਾ ਨਾਲ ਸੰਪੰਨ ਹੋਵੇਗੀ ।ਉਪਰੋਕਤ ਜਾਣਕਾਰੀ ਭਾਜਪਾ ਕਿਸਾਨ ਮੋਰਚੇ ਦੇ ਰਾਸ਼ਟਰੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸਥਾਨਕ ਬੀਆਰਐਸ ਨਗਰ ਵਿੱਚ ਯਾਤਰਾ ਦੀਆਂ ਤਿਆਰੀਆਂ ਸਬੰਧੀ ਬੈਠਕ ਵਿੱਚ ਹਾਜਰ ਆਗੂਆਂ ਨੂੰ ਯਾਤਰਾ ਨੂੰ ਸੁਚਾਰੂ ਤੋਰ ਤੇ ਚਲਾਉਣ ਲਈ ਦੀਆਂ ਜਿੰਮੇਵਾਰੀਆਂ ਸੌਂਪਣ ਦੇ ਉਪਰੰਤ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ । ਗਰੇਵਾਲ ਨੇ ਪੰਜਾਬ ਵਿੱਚ ਆਸਾਮਾਜਿਕ ਤਤਵਾਂ ਵੱਲੋਂ ਹਿੰਦੂ ਅਤੇ ਸਿੱਖਾਂ ਵਿੱਚਕਾਰ ਨਫਰਤ ਪੈਦਾ ਕਰਣ, ਨਸ਼ੇ ਦੀ ਦਲਦਲ ਵਿੱਚ ਧੰਸਦੇ ਜਾ ਰਹੇ ਨੌਜਵਾਨ ਵਰਗ ਨੂੰ ਬਚਾਉਣ, ਭ੍ਰਿਸ਼ਟਾਚਾਰ ਨੂੰ ਮਿਟਾਉਣੇ ਅਤੇ ਰਾਜ ਵਿੱਚ ਕੇਬਲ ਮਾਫਿਆ, ਟਰਾਂਸਪੋਰਟ ਮਾਫਿਆ ਅਤੇ ਰੇਤ ਮਾਫਿਆ ਤੋਂ ਪੰਜਾਬ ਨੂੰ ਮੁਕਤੀ ਦਿਵਾਕੇ ਹਰੇ-ਭਰੇ ਪੰਜਾਬ ਲਈ ਅਰਦਾਸ ਯਾਤਰਾ ਵਿੱਚ ਸ਼ਾਮਿਲ ਹੋ ਕੇ ਦੇਸ਼ ਅਤੇ ਰਾਜ ਦੀ ਤਰੱਕੀ ਵਿੱਚ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦੇ ਹੋਏ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਅਕਾਲ ਪੁਰਖ ਵਾਹਿਗੁਰੁ ਦੇ ਸਾਹਮਣੇ ਅਰਦਾਸ ਅਤੇ ਸ਼੍ਰੀ ਦੁਰਗਿਆਣਾ ਮੰਦਿਰ ਵਿੱਖੇ ਭਗਵਾਨ ਦੇ ਸਾਹਮਣੇ ਪ੍ਰਾਥਨਾ ਕਰਕੇ ਪੰਜਾਬ ਨੂੰ ਉਪਰੋਕਤ ਕੁਰੀਤੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਨ ।ਇਸ ਮੌਕੇ ਹਰਚਰਨ ਸਿੰਘ ਲਾਡੀ, ਕਰਨਦੀਪ ਸਿੰਘ, ਸੁਰਿੰਦਰ ਸਿੰਘ, ਮੋਟੂ ਸਿੰਘ, ਕਿਰਨਪ੍ਰੀਤ ਸਿੰਘ, ਪੁਨੀਤ ਸਿੰਘ, ਸੁਦਰਸ਼ਨ ਸਿੰਘ, ਅਮਰੀਕ ਸਿੰਘ, ਦੀਪ ਸਿੰਘ,ਰਮਨਦੀਪ ਸਿੰਘ,ਭਾਜਪਾ ਮੰਡਲ ਪ੍ਰਧਾਨ ਸੰਦੀਪ ਪੁਰੀ, ਭੂਪਿੰਦਰ ਸਿੰਘ ਬੈਂਸ, ਵਿਜੈ ਸ਼ਰਮਾ ਸਹਿਤ ਹੋਰ ਵੀ ਮੌਜੂਦ ਸਨ ।

Comments